ਗੀਤ


ਤੂੰ ਫੁੱਲਾਂ ਵਰਗੀ ਏਂ

ਸਾਨੂੰ ਮਹਿਕਾਂ ਦੇ ਜਾਵੀਂ

ਦੋ ਰੁੱਗ ਭਰ ਹਾਸਿਆਂ ਦੇ

ਸਾਡੇ ਕੋਲੋਂ ਲੈ ਜਾਂਵੀਂ

ਦੋ ਪਲ ਦੇ ਲਈ ਬਹਿ ਕੇ

ਪਾ ਜਾਂਈਂ ਮੁੱਲ ਬਹਾਰਾਂ ਦਾ

ਨੀ ਮੈਂ ਵਿਹੜੇ ਲਾਉਣਾ ਏ

ਬੂਟਾ ਤੇਰੇ ਮੇਰੇ ਪਿਆਰਾਂ ਦਾ

___________________

ਤੇਰੇ ਬੋਰ ਝਾਂਜਰਾਂ ਦੇ

ਭੁਲੇਖੇ ਪਾਉਂਦੇ ਮੋਰਾਂ ਨੂੰ

ਕਿਤੇ ਨਜ਼ਰ ਨਾ ਲੱਗ ਜਾਵੇ

ਇਹਨਾਂ ਪੈੰਦੇ ਸ਼ੋਰਾਂ ਨੂੰ

ਤੇਰੇ ਸਿਰ ਤੋਂ ਵਾਰ ਮਿਰਚਾਂ

ਤੇਰੀ ਨਜ਼ਰ ਉਤਾਰਾਂਗਾ

ਨੀ ਮੈ ਵਿਹੜੇ ਲਾਉਣਾ ਏ

ਇਕ ਬੂਟਾ ਪਿਆਰਾਂ ਦਾ

ਤੇਰਾ ਕਾਲਾ ਡੋਰੀਆ ਨੀ

ਸੱਪ ਵਾਂਗ ਮੇਲ੍ਦਾ ਏ

ਸਾਡਾ ਦਿਲ ਹਾਣਦੀਏ

ਤੇਰੀਆਂ ਉਂਗਲਾਂ ਤੇ ਖੇਲਦਾ ਏ

ਆਹ ਸਾਂਭ ਕੇ ਰੱਖ ਲਈੰ

ਤੂੰ ਦਿਲ ਦਿਲਦਾਰਾਂ ਦਾ

ਅਸੀਂ ਵਿਹੜੇ ਲਾਉਣਾ ਏ ਬੂਟਾ

ਤੇਰੇ ਮੇਰੇ ਪਿਆਰਾਂ ਦਾ

__________________

ਨੀ ਮੈ ਸਭ ਕੁਝ ਬਹਿ ਗਿਆ ਹਾਂ

ਤੇਰੇ ਅੱਗੇ ਹਾਰ ਅੜੀਏ

ਬੇਬੇ ਨੇ ਪੀਣਾ ਏ ਸਿਰੋਂ ਪਾਣੀ ਵਾਰ ਅੜੀਏ

ਸਾਰੀ ਉਮਰਾਂ ਲਈ ਚੁੱਕਣਾ ਮੈਂ ਨਖਰਾ ਸਰਕਾਰਾਂ ਦਾ

ਅਸੀਂ ਵਿਹੜੇ ਲਾਵਾਂਗੇ

ਬੂਟਾ ਤੇਰੇ ਮੇਰੇ ਪਿਆਰਾਂ ਦਾ

ਨੀ ਮੈ ਵਿਹੜੇ ਲਾਉਣਾ ਏ

ਇਕ ਬੂਟਾ ਪਿਆਰਾਂ ਦਾ

ਜੀਹਨੂੰ ਵੇਖ ਚੇਤਾ ਆਊ ਤੈਨੂੰ ਨਿੱਤ ਦਿਲਦਾਰਾਂ ਦਾ

0 Comments

Post a Comment

Post a Comment (0)

Previous Post Next Post