ਅੰਬੀਆਂ ਨੂੰ ਪਤਾ ਨਹੀਂ

ਅੰਬੀਆਂ ਨੂੰ ਪਤਾ ਨਹੀਂ ਕਦੋਂ ਪੈਣਾ ਬੂਰ ਵੇ,
ਹੌਸਲੇ ਬੁਲੰਦ ਸਾਡੇ, ਭਾਵੇਂ ਮਜਿੰਲਾਂ ਨੇ ਦੂਰ ਵੇ।
ਸ਼ਾਤੀ ਦੇ ਦੂਤ, ਅੰਨਦਾਤੇ ਅਸੀਂ ਦੇਸ਼ ਦੇ,
ਸੁਣ ਲੈ ਵੇ ਹਾਕਮਾਂ,ਕਰ ਸਾਨੂੰ ਨਾ ਮਜ਼ਬੂਰ ਵੇ।
ਸਾਡੇ ਰਾਹੀਂ ਕੰਢੇ ਬੀਜੇ ਅੱਤ ਤੂੰ ਮੁਕਾਈ ਜੋ,
ਸੱਚ ਜਾਣੀ ਜਾਲਮਾਂ, ਹੰਕਾਰ ਹੋਣਾਂ ਚੂਰ ਵੇ।
ਦਰ ਤੇਰੇ ਤੇ, ਫਰਿਆਦੀ ਬਣ ਆਏਂ ਹਾਂ,
ਜ਼ਖਮਾ ਤੇ ਸਾਡੇ ਹੋਰ, ਲੂਣ ਨਾ ਬਰੂਰ ਵੇ।
ਜਿਹੜੀ ਅੱਜ ਸੀਟ ਨੂੰ ਤੂੰ, ਪਰੀ ਸਮਝ ਫੜਿਆ,
ਇਕ ਦਿਨ ਤੇਰੇ ਕੋਲੋਂ, ਦੂਰ ਹੋਣੀ ਹੂਰ ਵੇ ।
ਨੱਚ ਲੈ ਤੂੰ ਜਿੰਨਾ ਤੇਰੇ ਵਸ ਵਿਚ ਨੱਚਣਾਂ,
ਇੱਕ ਦਿਨ ਬਲਿਆ ਤੂੰ, ਬਹਿਣਾ ਜ਼ਰੂਰ ਵੇ।
ਅੰਬੀਆਂ ਨੂੰ ਪਤਾ ਨਹੀਂ ਕਦੋਂ ਪੈਣਾ ਬੂਰ ਵੇ,
ਹੌਸਲੇ ਬੁਲੰਦ ਸਾਡੇ, ਭਾਵੇਂ ਮਜਿੰਲਾਂ ਨੇ ਦੂਰ ਵੇ। 
               
            ਕੁਲਵਿੰਦਰ ਕੌਰ ਸੈਣੀ ✍
#preetsinghsr

0 Comments

Post a Comment

Post a Comment (0)

Previous Post Next Post