ਝੁੱਕੀ ਡਾਲੀ ਬਣ ਜਾ ਜੱਸ ਪਾਏਂਗਾ,
ਪਿਆਰ ਮੁਹੱਬਤ ਬੰਨ੍ਹ ਲੈ ਪੱਲੇ ਤਰ ਜਾਏਗਾ।
ਕਰਮਾਂ ਦਾ ਜਦੋਂ ਲੇਖਾ ਜੋਖਾ ਹੋਣਾ ਏ,
ਅੰਤ ਵੇਲੇ ਫਿਰ ਵੇਖ ਬਹੁਤ ਪਛਤਾਏਗਾ।
ਬਾਹਰ ਸ਼ਹਿਰ ਦੇ ਪਾਣੀ ਹਜੇ ਖੜੋਤਾ ਏ,
ਅੰਦਰ ਵੜ ਗਿਆ ਕਿੱਥੇ ਮੁੰਹ ਲੁਕਾਏਗਾ।
ਝੱਖੜ ਨੇਰੀਆਂ ਦੱਸ ਕਦੇ ਨਹੀਂ ਆਉਂਦੀਆਂ ਵੇ,
ਟੁੱਟਿਆ ਤੇਰਾ ਹੰਕਾਰ ਕਿੱਥੇ ਝੌਂਪੜੀ ਪਾਵੇਗਾ।
ਰਾਜਾ ਹੈ ਰਾਜ ਕਰਨ ਦੀ ਜਾਚ ਵੀ ਸਿਖ,
ਜ਼ੁਲਮ ਕਮਾ ਕੇ ਖਾਲੀ ਹੱਥ ਰਹਿ ਜਾਏਗਾ।
ਝੁੱਕੀ ਡਾਲੀ ਬਣ ਜਾ ਜੱਸ ਪਾਏਂਗਾ,
ਪਿਆਰ ਮੁਹੱਬਤ ਬੰਨ੍ਹ ਲੈ ਪੱਲੇ ਤਰ ਜਾਏਗਾ।
#preetsinghsr
Post a Comment