ਬੱਦਲੀ ਏ ਕਾਲੀਏ ਨੀ ਉਡ- ਉਡ ਜਾਵੀਂ ਤੂੰ, ਵਰ੍ਹੀ ਜਾ ਉਹਦੇ ਪਿੰਡ, ਹਾਲ ਦਿਲ ਦਾ ਸੁਣਾਂਵੀ ਤੂੰ।

ਬੱਦਲੀ ਏ ਕਾਲੀਏ ਨੀ  ਉਡ- ਉਡ ਜਾਵੀਂ ਤੂੰ,
ਵਰ੍ਹੀ ਜਾ ਉਹਦੇ ਪਿੰਡ, ਹਾਲ ਦਿਲ ਦਾ ਸੁਣਾਂਵੀ ਤੂੰ।

ਤੇਰੇ ਬਿਨ੍ਹਾਂ ਹੰਝੂ ਸਾਡੇ ਛੱਮ ਛੱਮ ਕਿਰਦੇ,
ਆਜਾ ਪਾਜਾ ਫੇਰਾ ਨਾਲੇ ਲਾ ਲੈ ਮੈਨੂੰ ਹਿਰਦੇ,
ਮੇਰਾ ਸੁਨੇਹਾ ਉਹਦੇ ਤੱਕ ਪਹੁੰਚਾਈ ਤੂੰ,
ਬੱਦਲੀ ਏ ਕਾਲੀਏ,  ਉਡ- ਉਡ ਜਾਵੀਂ ਤੂੰ....।

ਤੂੰ ਹੀ ਮੇਰਾ ਰਾਂਝਾ ਤੇ ਤੂੰ ਹੀ ਮਹੀਂਵਾਲ ਏ,
ਵੇਖਿਆ ਵੇ ਤੈਨੂੰ ਚੰਨਾ ਬੀਤੇ ਕਈ ਸਾਲ ਏ,
ਰੁਸਿਆ ਏ ਸੱਜਣ ਮੇਰਾ ਜਾ ਕੇ ਮਨਾਵੀ ਤੂੰ,
ਬੱਦਲੀ ਏ ਕਾਲੀਏ ਨੀ  ਉਡ- ਉਡ ਜਾਵੀਂ ਤੂੰ.....।

ਇਸ਼ਕੇ ਦੇ ਗੀਤ ਹੁਣ ਮੈਨੂੰ ਨਹੀਂ ਭਾਉਂਦੇ ਨੇ,
ਯਾਦ ਆਉਂਦੀ ਤੇਰੀ ਨਾਲੇ ਬਹੁਤ ਸਤਾਉਂਦੇ ਨੇ,
ਇੱਕ ਇੱਕ ਗੱਲ ਜਾ ਉਹਨੂੰ ਸਮਝਾਵੀਂ ਤੂੰ,
ਬੱਦਲੀ ਏ ਕਾਲੀਏ ਨੀ ਉਡ- ਉਡ ਜਾਵੀਂ ਤੂੰ....।

ਚੰਨ ਤਾਰਿਆਂ ਚ ਤੇਰਾ‌ ਚਿਹਰਾ ਪਈ ਤੱਕਦੀ,
ਮੁੰਹੋ ਕੁਝ ਨਾ ਬੋਲਾਂ ਅੰਦਰੋ ਹਾਂ ਝੱਕਦੀ,
ਸੁਨੇਹਾ ਲਏ ਬਿਨ੍ਹ ਮੁੜ ਕੇ ਨਾ ਆਵੀਂ ਤੂੰ,
ਬੱਦਲੀ ਏ ਕਾਲੀਏ ਨੀ ਉਡ- ਉਡ ਜਾਵੀਂ ਤੂੰ....।

ਪ੍ਰੇਮ ਨਗਰ ਵਿਚ ਮੈਂ ਵੀ ਅੱਪੜ ਜਾਵਾਂਗੀ,
ਖੈਰ ਮੁਹਬੱਤੇ ਵਾਲੀ ਝੋਲੀ ਪੁਆਵਾਂਗੀ,
ਆਜਾ ਹੁਣ ਤਾਂ ਆਜਾ ਸੋਹਣੇ ਹੋਰ ਨਾ ਸਤਾਵੀਂ ਤੂੰ,
ਬੱਦਲੀ ਏ ਕਾਲੀਏ ਨੀ ਉਡ- ਉਡ ਜਾਵੀਂ ਤੂੰ.....।

ਬੱਦਲੀ ਏ ਕਾਲੀਏ ਨੀ  ਉਡ- ਉਡ ਜਾਵੀਂ ਤੂੰ,
ਵਰ੍ਹੀ ਜਾ ਉਹਦੇ ਪਿੰਡ, ਹਾਲ ਦਿਲ ਦਾ ਸੁਣਾਂਵੀ ਤੂੰ।

ਕੁਲਵਿੰਦਰ ਕੌਰ ਸੈਣੀ ✍️

0 Comments

Post a Comment

Post a Comment (0)

Previous Post Next Post