(preetsinghsr)


ਗੱਲਾਂ ਗੀਤਾਂ ਗ਼ਜ਼ਲਾਂ ਨਜ਼ਮਾਂ ਵਿੱਚ ਕਹਾਣੀ ਤੇਰੀ ਏ l
ਸੋਝ ਸਿਆਣਪ ਇੱਕ ਪਾਸੇ ਇਹ ਜਿੰਦ ਦੀਵਾਨੀ ਤੇਰੀ ਏ l

ਕੋਝੀ ਕਮਲੀ ਰਮਲੀ ਕਹਿੰਦੇ ਫ਼ਿਰਦੇ ਲੋਕ ਬਥੇਰੇ ਹੁਣ,  
ਨਾਵਾਂ ਦਾ ਜੋ ਹੜ ਆਇਆ ਏ ਮਿਹਰਬਾਨੀ ਤੇਰੀ ਏ l

ਹੋ ਜਾਂਦਾ ਮਹਿਸੂਸ ਤੂੰ ਜੱਦ ਵੀ ਅੱਖਾਂ ਬੰਦ ਕਰ ਲੈਂਦੀ ਹਾਂ, 
ਮੇਰੇ ਚੱਲਦਿਆਂ ਸਾਵ੍ਹਾਂ ਦੇ ਵਿੱਚ ਮਹਿਕ ਸੁਹਾਨੀ ਤੇਰੀ ਏ l

ਕਹਿਣ ਨੂੰ ਭਾਵੇਂ ਦੂਰ ਸਹੀ ਨਾ ਰਾਹਾਂ ਦੀ ਕੋਈ ਸਾਂਝ ਰਹੀ, 
ਛੱਲਾ ਉਂਗਲ ਮੱਲੀ ਬੈਠਾ ਪਿਆਰ ਨਿਸ਼ਾਨੀ ਤੇਰੀ ਏ ।

ਚਾਹ ਕੇ ਵੀ ਨਾ ਕੱਢ ਪਾਉਂਦੀ ਹਾਂ ਤੈਨੂੰ ਯਾਦ ਦੇ ਘੇਰੇ ਚੋਂ, 
ਮੇਰੀਆਂ ਸਾਰੀਆਂ ਸੋਚਾਂ ਅੰਦਰ ਖਿਆਲ ਰਵਾਨੀ ਤੇਰੀ ਏ।
@ਪਰਜਿੰਦਰ ਕਲੇਰ

0 Comments

Post a Comment

Post a Comment (0)

Previous Post Next Post