(ਅਸ਼ਲੀਲ )
ਪੁੱਤ ਮਰਨ ਤੋਂ ਬਾਅਦ ਜੋ ਠੇਡਾ ਨੂੰਹ ਨੂੰ ਮਾਰ ਦੇਵੇ ,
ਮੇਰੀ ਨਜ਼ਰ ਵਿੱਚ ਉਹ ਚੰਗਾ ਪਰਿਵਾਰ ਨਹੀਂ ਹੋ ਸਕਦਾ ।
ਪਿਤਾ -ਪਤੀ -ਭਰਾ ਤੋਂ ਬਿਨ ਵੀ ਰਿਸ਼ਤੇ ਨੇ,
ਹਰ ਮਰਦ ਹੀ ਔਰਤ ਦਾ ਬਾਈ ਯਾਰ ਨਹੀਂ ਹੋ ਸਕਦਾ ।
ਬੱਚਿਆਂ ਖ਼ਾਤਰ ਮਾਂ ਜੋ ਆਪਣਾ ਤਨ ਵੇਚਦੀ ਏ ,
ਇਹ ਮਜਬੂਰੀ ਉਹਦੀ ਉਹਦਾ ਵਪਾਰ ਨਹੀਂ ਹੋ ਸਕਦਾ ।
ਟੇਢੀ ਉਂਗਲ ਨਾਲ ਘਿਉ ਕੱਢਣਾ ਸਾਰੇ ਜਾਣਦੇ ਨੇ ,
ਬਿਨ ਮਤਲਬ ਤੋਂ ਕੋਈ ਮਦਦਗਾਰ ਨਹੀਂ ਹੋ ਸਕਦਾ ।
ਇੱਕ ਹੱਥ ਦੇ ਦੂਜੇ ਹੱਥ ਲੈ ਇਹ ਬੋਲੀ ਮਰਦਾਂ ਦੀ,
ਮਜਬੂਰੀ ਵੇਖ ਕੇ ਉਹਦੀ ਦੱਸੋ ਉਧਾਰ ਨਹੀਂ ਹੋ ਸਕਦਾ ।
ਕੀਮਤ ਉਹਦੇ ਹੁਸਨ ਦੀ ਲਾਉਣੀ ਕਿ ਜ਼ਰੂਰੀ ਏ ,
ਉਹਦੇ ਲਈ ਕੋਈ ਇੱਜ਼ਤ ਦਾ ਰੁਜ਼ਗਾਰ ਨੀ ਹੋ ਸਕਦਾ ।
ਔਰਤ ਲੁੱਚੀ ਅੌਰਤ ਗੰਦੀ ਔਰਤ ਮਾੜੀ ਅੈ ,
ਮਰਦ ਦੀ ਕੋਈ ਬੁਰਾਈ ਉੱਤੇ ਵਿਚਾਰ ਨਹੀਂ ਹੋ ਸਕਦਾ ।
ਵੀਰਪਾਲ ਭੱਠਲ ਜੇ 'ਕੋਠੇ ਵਾਲੀ ਰੰਡੀ ਏ,
'ਮਰਦ ਦੇ ਲਈ ਵੀ ਕੋਠਾ ਫਿਰ ਦਰਬਾਰ ਨਹੀਂ ਹੋ ਸਕਦਾ ।
ਲਿਖਤ ਵੀਰਪਾਲ ਕੌਰ ਭੱਠਲ
Post a Comment