ਇੱਕ ਹੱਥ ਦੇ ਦੂਜੇ ਹੱਥ ਲੈ ਇਹ ਬੋਲੀ ਮਰਦਾਂ ਦੀ

(ਅਸ਼ਲੀਲ  )


ਪੁੱਤ ਮਰਨ ਤੋਂ ਬਾਅਦ ਜੋ ਠੇਡਾ ਨੂੰਹ ਨੂੰ ਮਾਰ ਦੇਵੇ ,

ਮੇਰੀ ਨਜ਼ਰ ਵਿੱਚ ਉਹ ਚੰਗਾ ਪਰਿਵਾਰ ਨਹੀਂ ਹੋ ਸਕਦਾ ।

ਪਿਤਾ -ਪਤੀ -ਭਰਾ ਤੋਂ ਬਿਨ ਵੀ ਰਿਸ਼ਤੇ ਨੇ,

 ਹਰ ਮਰਦ ਹੀ ਔਰਤ ਦਾ ਬਾਈ ਯਾਰ ਨਹੀਂ ਹੋ ਸਕਦਾ ।


ਬੱਚਿਆਂ ਖ਼ਾਤਰ ਮਾਂ ਜੋ ਆਪਣਾ ਤਨ ਵੇਚਦੀ ਏ ,

ਇਹ ਮਜਬੂਰੀ ਉਹਦੀ ਉਹਦਾ ਵਪਾਰ ਨਹੀਂ ਹੋ ਸਕਦਾ  ।

ਟੇਢੀ ਉਂਗਲ ਨਾਲ ਘਿਉ ਕੱਢਣਾ ਸਾਰੇ ਜਾਣਦੇ ਨੇ   , 

 ਬਿਨ ਮਤਲਬ ਤੋਂ ਕੋਈ ਮਦਦਗਾਰ ਨਹੀਂ ਹੋ ਸਕਦਾ  ।


ਇੱਕ ਹੱਥ ਦੇ ਦੂਜੇ ਹੱਥ ਲੈ ਇਹ ਬੋਲੀ ਮਰਦਾਂ ਦੀ,

ਮਜਬੂਰੀ ਵੇਖ ਕੇ ਉਹਦੀ ਦੱਸੋ ਉਧਾਰ ਨਹੀਂ ਹੋ ਸਕਦਾ  ।

ਕੀਮਤ ਉਹਦੇ ਹੁਸਨ ਦੀ ਲਾਉਣੀ  ਕਿ ਜ਼ਰੂਰੀ ਏ  ,

ਉਹਦੇ ਲਈ ਕੋਈ ਇੱਜ਼ਤ ਦਾ ਰੁਜ਼ਗਾਰ ਨੀ ਹੋ ਸਕਦਾ  ।


ਔਰਤ ਲੁੱਚੀ ਅੌਰਤ ਗੰਦੀ ਔਰਤ ਮਾੜੀ ਅੈ ,

ਮਰਦ ਦੀ ਕੋਈ ਬੁਰਾਈ ਉੱਤੇ ਵਿਚਾਰ ਨਹੀਂ ਹੋ ਸਕਦਾ  ।

ਵੀਰਪਾਲ ਭੱਠਲ ਜੇ 'ਕੋਠੇ  ਵਾਲੀ ਰੰਡੀ ਏ,

'ਮਰਦ ਦੇ ਲਈ ਵੀ ਕੋਠਾ ਫਿਰ ਦਰਬਾਰ ਨਹੀਂ ਹੋ ਸਕਦਾ  ।


ਲਿਖਤ ਵੀਰਪਾਲ ਕੌਰ ਭੱਠਲ

0 تعليقات

إرسال تعليق

Post a Comment (0)

أحدث أقدم