ਵਾਹ ਨੀ ਦਿੱਲੀਏ ਵਾਹ ਨੀ ਦਿੱਲੀਏ, ਸੋਚ ਕੇ ਚੱਲੀ ਸੀ ਤੂੰ ਚਾਲ ਦਿੱਲੀਏ ਵਾਹ ਨੀ ਦਿੱਲੀਏ। ਤੈਨੂੰ ਹੀ ਵੇਚਾਂ ਤੇਰੇ ਤੋ ਖਰੀਦਾ,ਹੋਣਾ ਨਹੀਂ ਕਿਸੇ..

ਵਾਹ ਨੀ ਦਿੱਲੀਏ
ਵਾਹ ਨੀ ਦਿੱਲੀਏ,
ਸੋਚ ਕੇ ਚੱਲੀ ਸੀ
 ਤੂੰ ਚਾਲ ਦਿੱਲੀਏ
ਵਾਹ ਨੀ ਦਿੱਲੀਏ।
ਤੈਨੂੰ ਹੀ ਵੇਚਾਂ
 ਤੇਰੇ ਤੋ ਖਰੀਦਾ,
ਹੋਣਾ ਨਹੀਂ ਕਿਸੇ.. 
ਵੀ ਇਹ ਹਾਲ ਦਿੱਲੀਏ।
ਵਾਹ ਨੀ ਦਿੱਲੀਏ,
ਸੋਚ ਕੇ ਚੱਲੀ ਸੀ
 ਤੂੰ ਚਾਲ ਦਿੱਲੀਏ,
ਵਾਹ ਨੀ ਦਿੱਲੀਏ। 
ਅੱਗ ਤੂੰ ਬਾਲੇ ਅਵਾਜ਼ 
ਵੀ ਨਾ ਚੁੱਕੀਏ,
ਲਗਦਾ ਤੂੰ ਭੁੱਲ ਗਈ, 
ਸਾਡੇ ਜਲਾਲ ਦਿੱਲੀਏ।
ਵਾਹ ਨੀ ਦਿੱਲੀਏ,
ਸੋਚ ਕੇ ਚੱਲੀ ਸੀ 
ਤੂੰ ਚਾਲ ਦਿੱਲੀਏ
ਵਾਹ ਨੀ ਦਿੱਲੀਏ।
ਕਿਰਤੀ ਕਾਮਿਆਂ ਨੂੰ
 ਅਨਪੜ੍ਹ ਤੂੰ ਸੱਮਝੇ,
ਪੜ੍ਹ ਇਤਿਹਾਸ, 
ਕਰ ਲੈ ਤੂੰ ਕੁੱਝ 
ਤਾਂ ਭਾਲ ਦਿੱਲੀਏ।
ਵਾਹ ਨੀ ਦਿੱਲੀਏ,
ਸੋਚ ਕੇ ਚੱਲੀ ਸੀ 
ਤੂੰ ਚਾਲ ਦਿੱਲੀਏ
ਵਾਹ ਨੀ ਦਿੱਲੀਏ।
ਅਣਖੀ ਹਾਂ ਅਣਖ
 ਨਾਲ ਜਿਉਂਦੇ ਹਾਂ ਵੇ,
ਬਣਾਂਗੇ ਮੁੜ ਕੇ
 ਮਿਸਾਲ ਦਿੱਲੀਏ
ਵਾਹ ਨੀ ਦਿੱਲੀਏ
ਸੋਚ ਕੇ ਚੱਲੀ ਸੀ 
ਤੂੰ ਚਾਲ ਦਿੱਲੀਏ
ਵਾਹ ਨੀ..... ਦਿੱਲੀਏ।
ਕੁਲਵਿੰਦਰ ਕੌਰ ਸੈਣੀ ✍

0 تعليقات

إرسال تعليق

Post a Comment (0)

أحدث أقدم