delhi
ਵੋਟ ਪਾ ਕੇ ਫੂੱਲ ਨੂੰ, ਫੂੱਲੇ ਨਾ ਸਮਾਏ ਸੀ,
ਹਾਏ ਉਏ ਮੇਰੇ ਰੱਬਾ, ਹੱਥ ਆਪਣੇ ਕਟਾਏ ਸੀ।
ਕਹਿੰਦੇ ਸੀ ਫੂੱਲਾਂ ਵਿੱਚੋ ਮਹਿਕ ਆਉਣੀ ਰੱਜ ਕੇ,
ਹਾਕਮ ਤੂੰ ਡਾਹਡਾ ਮਗਰੂਰ ਸਾਨੂੰ ਜਾਪਦਾ,
ਲਾ ਕਾਲੇ ਕਾਨੂੰਨ ਜੁਲਮ ਸਾਡੇ ਉਤੇ ਢਾਏ ਸੀ।
ਬਸ ਕਰ ਜ਼ਾਲਮਾ ਦਿੱਲੀ ਦਿਆ ਹਾਕਮਾਂ,
ਹਰ ਵਾਰ ਤੂੰ ਤੀਰ ਸਾਡੀ ਪਿੱਠ ਤੇ ਚਲਾਏ ਸੀ।
ਧਰਤੀ ਪੰਜਾਬ ਦੀ ਇਹ ਸੁਰਮੇ ਹੈ ਜੰਮਦੀ,
ਜ਼ੁਲਮ ਨਹੀਂ ਸਹਿੰਦੀ ਗਾਟੇ ਜ਼ਾਲਮਾਂ ਦੇ ਲਾਏ ਸੀ।
ਕੁਲਵਿੰਦਰ ਕੌਰ ਸੈਣੀ ✍
#preetsinghsr
I spot farmers
ردحذفإرسال تعليق