ਸਾਰਾ ਜੱਗ ਹੁਣ ਪਰਾਇਆ ਲੱਗਦਾ ਏਤੇਰੇ ਇਸ਼ਕ ਦਾ ਮੁਕਾਇਆ ਲੱਗਦਾ ਏ

ਸਾਰਾ ਜੱਗ ਹੁਣ ਪਰਾਇਆ ਲੱਗਦਾ ਏ
ਤੇਰੇ ਇਸ਼ਕ ਦਾ ਮੁਕਾਇਆ ਲੱਗਦਾ ਏ
ਸ਼ਹਿਰ ਤੇਰੇ ਚੋਂ ਰੋ ਰੋ ਕੇ ਨਿਕਲਿਆ ਸੀ
ਤੇਰੇ ਗੰਮ ਦਾਂ ਹੀ ਸਤਾਇਆ ਲੱਗਦਾ ਏ
ਲੱਭਦਾ ਫਿਰਦਾ ਗੁਆਚੀਆਂ ਜੂਹਾਂ ਨੂੰ 
ਤੇਰੇ ਜਾਣ ਦਾ ਵਕਤ ਆਇਆ ਲੱਗਦਾ ਏ
ਪਿਆਰ ਕੀਤੇ ਹੋਰ ਗੱਲਾਂ ਕਿਸੇ ਹੋਰ ਨਾਲ
ਹੁਣ ਤੂੰ ਨਵਾਂ ਤਰੀਕਾ ਅਪਣਾਇਆ ਲੱਗਦਾ ਏ
ਆਲ੍ਹਣਾ ਬਣਾਉਣ ਲਈ ਕੋਈ ਰੁੱਖ ਨਾਂ ਮਿਲਦਾ
ਉੱਚੇ ਉੱਚੇ ਰੁੱਖਾਂ ਨੂੰ ਤੂੰ ਰੁਸਾਇਆ ਲੱਗਦਾ ਏ
ਜਿਹੜੀ ਸਹਿ ਨੂੰ ਦੇਖ ਰੂਹ ਖੁੱਸ ਹੋ ਜਾਂਦੀ ਸੀ
ਅੱਜ ਕੱਲ ਉਸੇ ਸਹਿ ਦਾਂ ਫਸਾਇਆ ਲੱਗਦਾ ਏ
ਪਿੰਜਰੇ ਵਿੱਚ ਅੰਦਰ ਕੈਦ ਤੂੰ ਉਕਾਬਾ ਦੇ ਵਾਗੂੰ 
ਚੁੱਪ ਚਾਪ ਬੈਠ ਕੇ ਵਕਤ ਲੰਘਾਇਆ ਲੱਗਦਾ ਏ
ਪਾਗਲਾਂ ਵਾਂਗ ਫਿਰਦਾ ਆਦੀ਼ ਭਕਟ ਦਾਂ ਹੁਣ ਤੇ
ਉਲਫ਼ਤ ਨੇ ਬਹੁਤ ਹੀ ਤੜਪਾਇਆ ਲੱਗਦਾ ਏ

0 تعليقات

إرسال تعليق

Post a Comment (0)

أحدث أقدم