ਸ਼ੁਭ ਸਵੇਰ ਦੋਸਤੋ,
ਤਖਤਾਂ ਨੂੰ ਹਿਲਾਉਣਾ ਬਹੁਤਾ ਸੌਖਾਲਾ ਨਹੀਂ ਹੁੰਦਾ, ਹੁਣ ਬਿਲਕੁਲ ਤੋਲ ਕੇ ਬੋਲਣ ਅਤੇ ਲਿਖਣ ਦਾ ਸਮਾਂ ਹੈ। ਅਜੇ ਤਾਂ ਜੜ੍ਹਾਂ 'ਚ ਬੈਠਿਆਂ ਸਾਨੂੰ ਦਿਨ ਹੀ ਚਾਰ ਹੋਏ ਨੇ, ਸਬਰ-ਸੰਤੋਖ ਨਾਲ ਜੰਗ ਜਾਰੀ ਰੱਖੀਏ, ਕੁਦਰਤ ਸਾਨੂੰ ਚੜ੍ਹਦੀਕਲਾ ਵਿੱਚ ਰੱਖੇ, ਜਿੱਤ ਸੱਚ ਹੋਵੇਗੀ।
ਸ਼ਾਸ਼ਕ ਦਾ ਆਪਣਾ ਕੋਈ ਦਿਮਾਗ਼ ਨਹੀਂ, ਉਸ ਦੀ ਬੋਦੀ ਕਿਸੇ ਹੋਰ ਫੜੀ ਹੋਈ ਹੈ। ਹੁਣ ਸਾਡੀ ਅੰਦੋਲਨਕਾਰੀਆਂ ਦੀ ਕਾਰਪੋਰੇਟ ਨਾਲ ਸਿੱਧੀ ਟੱਕਰ ਹੈ। ਕੁੰਢੀਆਂ ਦੇ ਸਿੰਗ ਫਸਣ ਆਲਾ ਮਾਹੌਲ ਬਣਿਆ ਹੋਇਆ ਹੈ!
ਆਪਾਂ ਕਿਸੇ ਦੀਆਂ ਪੁਰਾਣੀਆਂ ਫੋਟੋਆਂ ਪਾ ਕੇ ਮਾਹੌਲ ਖਰਾਬ ਨਾ ਕਰੀਏ, ਲੋਕਾਂ ਦਾ ਦੇਖਕੇ ਜੱਜ ਕਰਨਾ ਅੰਦੋਲਨ ਕਮਜੋਰ ਕਰਦਾ ਹੈ। ਆਪਾਂ ਸਾਰੇ ਅਕਲ ਨੂੰ ਹੱਥ ਮਾਰੀਏ, ਅੱਜ ਤੋਂ ਬਾਅਦ ਆਪਣੇ ਕਿਸੇ ਖਿਲਾਫ ਕੋਈ ਗੱਲ ਨਹੀਂ ਕਰਨੀ, ਸੰਘਰਸ਼ ਦੋਰਾਨ ਸਿਰਫ਼ ਚੰਗੇ ਵਾਪਰ ਰਹੇ ਨੂੰ ਅੱਗੇ ਲੈ ਕੇ ਆਈਏ। ਵਿਚਾਰਕ ਮੱਤ ਭੇਦ ਛੱਡ ਕੇ, ਵੱਡਿਆਂ ਨੂੰ ਚਾਹੀਦਾ ਹੈ ਹਰ ਗੱਲਬਾਤ ਵਿੱਚ ਛੋਟਿਆਂ ਨੂੰ ਨਾਲ ਰੱਖਣ, ਜਵਾਨੀ ਕੋਲ ਅੱਜ ਦੀ ਜੋ ਅਕਲ ਹੈ ਉਹ ਪੁਰਾਣਿਆਂ ਕੋਲ ਨਹੀਂ ਇਹ ਗੱਲ ਮੰਨਣੀ ਪੈਣੀ ਹੈ ਸਮੇਂ ਸਿਰ ਮੰਨ ਜਾਓ ਜੀ, ਜਮਾਂ ਸਿਰੇ ਤੇ ਪਹੁੰਚੀ ਗੱਲ ਕਿਤੇ ਚੌਧਰ ਦੀ ਭੇਂਟ ਨਾ ਚੜ੍ਹ ਜਾਵੇ, ਡਰ ਜਾ ਲਗਦੇ ਬਿਨਾਂ ਸੋਚੇ ਸਮਝੇ ਕੀਤੀਆਂ ਜਾ ਰਹੀਆਂ ਬੇਤੁਕੀਆਂ ਗੱਲਾਂ ਸੁਣ ਕੇ!
ਦਾਸ ਸਤਿਕਾਰਯੋਗ ਸੰਘਰਸ਼ੀਲ ਜਥੇਬੰਦੀਆਂ ਨੂੰ ਬੇਨਤੀ ਕਰਦਾ ਹੈ ਕਿ ਕੋਈ ਵੀ ਤੁਹਾਡਾ ਕਰੈਡਿਟ ਨਹੀਂ ਖੋ ਸਕਦਾ, ਦੁਨੀਆ ਦੇ ਅਣਗਿਣਤ ਦਿਮਾਗ ਤੁਹਾਨੂੰ ਵਾਚ ਰਹੇ ਹਨ। ਕੋਈ ਅਜਿਹੇ ਝੂਠ ਨਾ ਮਾਰੋ, ਤੁਹਾਨੂੰ ਲੈਣੇ ਦੇ ਦੇਣੇ ਪੈ ਜਾਣ! ਆਪਣੇ ਕਿਸੇ ਦਾ ਵੀ ਬਾਈਕਾਟ ਨਾ ਕਰੋ, ਲੜਾਈ ਅੱਜ ਵਿਚ ਰਹਿ ਕੇ ਲੜ੍ਹੋ। ਜਿਸਨੇ ਵੀ ਕੋਈ ਪ੍ਰਾਪਤੀ ਕੀਤੀ ਲੋਕ ਲੱਭ-ਲੱਭ ਕੇ ਮੋਢਿਆਂ ਤੇ ਚੁਕਣਗੇ। ਪਰ ਜੇ ਬੱਲੇ-ਬੱਲੇ ਦੇ ਚੱਕਰ 'ਚ ਖੇਡ ਵਿਗਾੜ ਲਈ ਤਾਂ ਕਹਿਣ ਦੀ ਲੋੜ ਨਹੀਂ, ਤੁਸੀਂ ਸਿਆਣੇ ਹੋ ਸਤਿਕਾਰ ਦੇ ਪਾਤਰ ਹੋ, ਸੋ ਆਪਣੇ ਨਾਲ ਤੁਰੀ ਜਵਾਨੀ ਦਾ ਮਾਣ ਰੱਖੋ, ਜਿੱਤ ਕੇ ਬਾਜ਼ੀ ਹਾਰੀ ਦੇ ਨਤੀਜੇ ਭਿਆਨਕ ਹੁੰਦੇ ਨੇ..
#preetsinghsr
إرسال تعليق