ਅਜਬ ਦਸਤੂਰ ਮੁਲਕ-ਏ-ਇਸ਼ਕ ਬਸ ਝੰਡੇ ਝੁਲਾਏ ਨੂੰ।
ਮੁਹੱਬਤ ਮਿੱਟੀ ਨੂੰ ਕਰਨੀ ਤੇ ਨਫ਼ਰਤ ਮਿੱਟੀ ਜਾਏ ਨੂੰ ।
ਫਿਜ਼ਾ ਗਮਗੀਨ ਕਰ ਦਿੱਤੀ ਹੈ ਤੋਪਾਂ ਤੇ ਬੰਦੂਕਾਂ ਨੇ,
ਕੇ ਛੱਡ ਝਗੜੇ ਗਲੇ ਲਾਓ ਘਰੇ ਮਹਿਮਾਨ ਆਏ ਨੂੰ।
ਜੋ ਗੂੰਗੇ ਬੋਲੇ ਹੋ ਗਏ ਨੇ ਸੁਣ ਚੀਕਾਂ ਆਵਾਮ ਦੀਆਂ,
ਕੋਈ ਇੱਕ ਤਾਂ ਖੜੇ ਆਕੇ ਰੋਕੇ ਘਮਸਾਨ ਛਾਏ ਨੂੰ।
ਕੋਈ ਗੱਲ ਤੂੰ ਮੇਰੇ ਵੱਲ ਦੀ ਅੱਜ ਤੱਕ ਕੀਤੀ ਨਾ ਸਾਕੀ,
ਕਿੰਝ ਸਮਝਾਂ ਫ਼ਿਰ ਆਪਣੇ ਵੱਲੇ ਦੂਰੋਂ ਹੱਥ ਹਿਲਾਏ ਨੂੰ।
ਕੇ ਵਾਅਦੇ ਤੇਰੇ ਸੱਚੇ ਮੰਨ ਲਏ ਇਹ ਮੇਰੀ ਗਲਤੀ ਹੈ,
ਮੈਨੂੰ ਖ਼ੁਦ ਨਾਲ ਨਫ਼ਰਤ ਹੈ ਤੇਰੇ ਹੱਥੋਂ ਅਜ਼ਮਾਏ ਨੂੰ।
إرسال تعليق